ਬਾਲੀਵੁੱਡ ਵੱਲੋਂ ਇੱਕ ਵਾਰ ਫੇਰ ਪੰਜਾਬ ਦੀ ਜਵਾਨੀ ਨੂੰ ਨਸ਼ੇ 'ਚ ਗ੍ਰਸਤ ਦਿਖਾਉਂਦਿਆਂ ਨਵੀਂ ਫਿਲਮ "ਗੁੱਡਲੱਕ ਜੈਰੀ" ਨਾਲ ਵਿਵਾਦ ਖੜਾ ਹੋ ਗਿਆ ਹੈ I ਫਿਲਮ ਵਿੱਚ ਪੰਜਾਬ ਵਿੱਚ ਚਿੱਟੇ ਨਸ਼ੇ ਦੀ ਲਪੇਟ 'ਚ ਆਇਆ ਹੋਇਆ ਯੂਥ ਦੀਖਿਆ ਗਿਆ ਹੈ I ਇਸ ਦੇ ਨਾਲ-ਨਾਲ ਪੰਜਾਬੀਆਂ ਦੀ ਬੋਲ ਬਾਣੀ ਵਿਚ ਮਾੜੀ ਸ਼ਬਦਾਵਲੀ ਦੀ ਵਰਤੋਂ ਦਰਸਾਈ ਗਈ ਹੈ, ਜਿਸ ਨੂੰ ਲੈ ਕੇ ਪੰਜਾਬੀ ਸਿਨੇਮਾ ਜਗਤ ਅਤੇ ਪੰਜਾਬੀਅਤ ਨੂੰ ਪਿਆਰ ਕਾਰਨ ਵਾਲੇ ਇਸ ਦੇ ਖਿਲਾਫ ਹਨ I ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਕਿਹਾ ਹੈ ਕੇ ਬਾਲੀਵੁੱਡ ਦੁਆਰਾ ਪੰਜਾਬ ਨੂੰ ਚਰਿਤਰਹੀਣ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਗਾਇਕ ਰਣਜੀਤ ਬਾਵਾ ਨੇ ਟਵੀਟ ਕਰਕੇ ਵਿਰੋਧ ਕੀਤਾ ਹੈ I ਉਹਨਾਂ ਕਿਹਾ ਕਿ ਇਸ ਫਿਲਮ ਵਿੱਚ ਇਕ ਵਾਰ ਫੇਰ ਪੰਜਾਬ ਨੂੰ ਚਿੱਟੇ ਨਸ਼ੇ ਵਾਲਾ ਦਿਖਾਇਆ ਗਿਆ ਹੈ I